Patiala: August 28, 2020
Online Poster Competition against Covid-19 at M M Modi College, Patiala
Multani Mal Modi College, Patiala with the collaboration of youth services department, Punjab organized an online poster making competition to spread public awareness against Covid-19 and to make people aware about control and prevention of the disease. This competition was oragnised by the National Service wing (NSS), National Cadet Corps Wing (NCC) and Red Ribbon Club jointly. College Principal Dr. Khushvinder Kumar while inaugurating the competition said that for control and prevention of this pandemic it is compulsory to adopt and implement the guidelines and instructions issued by WHO, Indian health System, Health Department Punjab and by Scientific bodies. He told that the main objective of organizing this competition was to involve and motivate students to save their communities and societies from this disease by debunking wrong information and unscientific claims about this disease.
The organizing secretary of this competition Dr. Rajeev Sharma said that a poster impacts more deep psychologically though depiction of certain situations and messages in a concrete way. He told that this competition got good response and students from 250 college and education institutions participated in this. The content and messages of these posters are according to latest available scientific facts.
Dr. Malkit Mann, Additional Director, Youth Services Department, Punjab congratulated Modi College and volunteers of various wings of the college and said that the topics and subjects of these posters are very important and crucial against fight to Covid-19. He said that people should adopt these measures for safety of their families and society.
These posters advised and presented various methods, techniques and measures for prevention of Covid-19. Students advised to consult health department in case of symptoms, to wear a good mask, wash hands regularly and to maintain social distancing in public places.
The results of this competition are as follows:
School Category: Gurnoor Kaur of Sacred Heart Sr. Sec. School, Chandigarh secured First position, Parvinder Singh of Govt. Multipurpose Sr. Sec. School, Patiala, Maitri Mehta and Pearl Munoo of KC International School, Jammu secured second position and Vardan Sharma, Manya Sharma and Siya Arora of KC International School, Jammu and Samridhi Goyal of Om Parkash Bansal Modern School, Mandi Gobindgarh got third position.
College Category: Ginni of Government College of Commerce and Business Administration, Chandigarh got first position, Gunjan of Public College, Samana, Seetal Anand of University of Lucknow, Ridhi Mittal and Ishant Arora of Multani Mal Modi College, Patiala, Tripta Rani of PMN College, Rajpura and Gurleen Kaur of Maharishi Markandeshwar (Deemed to be) University, Mullana, Ambala got second position and Neha and Japneet Kaur of Govt. College of Girls, Patiala and Gurnoor Kaur of Govt. State College, Patiala secured third position.
Prof. Jagdeep Kaur, Dr. Harmohan Sharma, Prof. Poonam Sharma and Dr. Veenu Jain acted as judges for this competition. The programme was technically supported and maintained by Dr. Rohit Sachdeva.
ਪਟਿਆਲਾ: 28 ਅਗਸਤ, 2020
ਮੋਦੀ ਕਾਲਜ ਵੱਲੋਂ ਕਰੋਨਾ ਤੋਂ ਰੋਕਥਾਮ ਸਬੰਧੀ ਆਨਲਾਈਨ ਪੋਸਟਰ ਮੁਕਾਬਲੇ ਦਾ ਆਯੋਜਨ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਯੁਵਕ ਸੇਵਾਵਾਂ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਅਤੇ ਕਾਲਜ ਦੇ ਰਾਸ਼ਟਰੀ ਸੇਵਾ ਵਿੰਗ (ਐਨ.ਐਸ.ਐਸ.), ਰਾਸ਼ਟਰੀ ਕੈਡਿਟ ਕਾਰਪਸ (ਐਨ.ਸੀ.ਸੀ.) ਅਤੇ ਰੈੱਡ ਰਿਬਨ ਕਲੱਬ ਦੇ ਸਾਂਝੇ ਉੱਧਮ ਨਾਲ ਇੱਕ ਆਨਲਾਈਨ ਪੋਸਟਰ ਬਣਾਉਣ ਦੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਦਾ ਵਿਸ਼ਾ ਕੋਵਿਡ-19 ਤੋਂ ਬਚਾਉ ਦੇ ਢੰਗ-ਤਰੀਕਿਆਂ ਬਾਰੇ ਜਾਗਰੂਕਤਾ ਫੈਲਾਉਣਾ ਸੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੁਕਾਬਲੇ ਦੀ ਸਾਰਥਿਕਤਾ ਬਾਰੇ ਬੋਲਦਿਆਂ ਕਿਹਾ ਕਿ ਇਸ ਮਹਾਂਮਾਰੀ ਤੋਂ ਸੁਰੱਖਿਅਤ ਰਹਿਣ ਲਈ ਡਬਲਿਊ.ਐਚ.ਉ. (ਵਿਸ਼ਵ ਸਿਹਤ ਸੰਗਠਨ) ਸਿਹਤ ਵਿਭਾਗ, ਭਾਰਤ ਤੇ ਪੰਜਾਬ ਅਤੇ ਸਾਇੰਸਦਾਨਾਂ ਵੱਲੋਂ ਸੁਝਾਏ ਉਪਾਵਾਂ ਅਤੇ ਢੰਗ-ਤਰੀਕਿਆਂ ਤੇ ਵਿਗਿਆਨਕ ਢੰਗ ਨਾਲ ਅਮਲ ਕਰਨਾ ਜ਼ਰੂਰੀ ਹੈ। ਉਹਨ੍ਹਾਂ ਦੱਸਿਆ ਕਿ ਇਸ ਆਨ ਲਾਈਨ ਮੁਕਾਬਲੇ ਦਾ ਮਕ’ਦ ਵੀ ਜਿੱਥੇ ਵਿਦਿਆਰਥੀਆਂ ਨੂੰ ਸਮਾਜਿਕ ਤੌਰ ਤੇ ਦੂਜਿਆ ਨੂੰ ਬਿਮਾਰੀ ਤੋਂ ਬਚਾਉਣ ਲਈ ਉਤਸ਼ਾਹਿਤ ਕਰਨਾ ਹੈ, ਉੱਥੇ ਇਸ ਨਾਲ ਸਬੰਧਿਤ ਗਲਤ ਅਫ਼ਵਾਹਾਂ ਅਤੇ ਧਾਰਨਾਵਾਂ ਨੂੰ ਨਕਾਰਦਿਆਂ ਵਿਗਿਆਨਕ ਸੋਚ ਅਪਨਾਉਣ ਦਾ ਸੱਦਾ ਵੀ ਦੇਣਾ ਹੈ।
ਇਸ ਪ੍ਰੋਗਰਾਮ ਦੇ ਆਯੋਜਕ ਡਾ. ਰਾਜੀਵ ਸ਼ਰਮਾ ਨੇ ਇਸ ਮੌਕੇ ਤੇ ਪੋਸਟਰਾਂ ਰਾਹੀਂ ਜਾਗਰੂਕਤਾ ਜ਼ਿਆਦਾ ਕਾਰਗਰ ਤਰੀਕੇ ਨਾਲ ਫੈਲਾਈ ਜਾ ਸਕਦੀ ਹੈ ਕਿਉਂਕਿ ਇੱਕ ਪੋਸਟਰ ਆਪਣੇ ਦ੍ਰਿਸ਼ਾਂ ਅਤੇ ਸਾਰਥਿਕ ਸੁਨੇਹੇ ਦੁਆਰਾ ਲੋਕਾਂ ਨੂੰ ਮਨੋਵਿਗਿਆਨਕ ਤੌਰ ਤੇ ਜਲਦੀ ਤੇ ਗਹਿਰਾ ਪ੍ਰਭਾਵਿਤ ਕਰਦਾ ਹੈ। ਉਹਨਾਂ ਨੇ ਦੱਸਿਆ ਕਿ ਇਸ ਆਨਲਾਈਨ ਪੋਸਟਰ ਮੁਕਾਬਲੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਦੇਸ਼ ਭਰ ਦੇ 250 ਕਾਲਜਾਂ ਤੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਹੈ। ਇਸ ਤੋਂ ਇਲਾਵਾ ਪੋਸਟਰਾਂ ਦਾ ਵਿਸ਼ਾ-ਵਸਤੂ ਵੀ ਢੁੱਕਵਾਂ ਤੇ ਵਿਗਿਆਨਕ ਪੱੱਧਤੀ ਅਨੁਸਾਰ ਹੈ।
ਇਸ ਮੌਕੇ ਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਮਲਕੀਅਤ ਮਾਨ ਨੇ ਦੱਸਿਆ ਕਿ ਵਿਭਾਗ ਆਪਣੇ ਵੱਲੋਂ ਮੋਦੀ ਕਾਲਜ ਤੇ ਕਾਲਜ ਦੇ ਵਿਦਿਆਰਥੀਆਂ ਦਾ ਧੰਨਵਾਦੀ ਹੈ ਕਿ ਉਹਨਾਂ ਨੇ ਇਸ ਜ਼ਰੂਰੀ ਵਿਸ਼ੇ ਤੇ ਪਬਲਿਕ ਜਾਗਰੂਕਤਾ ਨੂੰ ਆਪਣੇ ਏਜੰਡੇ ਤੇ ਲਿਆਂਦਾ ਹੈ। ਉਹਨਾਂ ਨੇ ਉਮੀਦ ਜਤਾਈ ਕਿ ਲੋਕ ਇਨ੍ਹਾਂ ਪੋਸਟਰਾਂ ਰਾਹੀਂ ਦਿੱਤੇ ਸੁਨੇਹਿਆਂ ਤੇ ਅਮਲ ਕਰਦਿਆਂ ਆਪਣੇ ਪਰਿਵਾਰਾਂ ਅਤੇ ਸਮਾਜ ਨੂੰ ਇਸ ਮਹਾਂਕਾਰੀ ਤੋਂ ਸੁਰੱਖਿਅਤ ਰੱਖ ਸਕਣਗੇ।
ਮੁਕਾਬਲੇ ਦੇ ਨਤੀਜੇ ਇਸ ਪ੍ਰਕਾਰ ਰਹੇ:
ਸਕੂਲ ਵਰਗ: ਸੇਕਰੇਡ ਹਰਟ ਸੀਨੀਅਰ ਸੈਕੰਡਰੀ ਸਕੂਲ, ਚੰਡੀਗੜ੍ਹ ਦੀ ਗੁਰਨੂਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਸਰਕਾਰੀ ਮਲਟੀਪਰਪਸ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਪਰਵਿੰਦਰ ਸਿੰਘ, ਕੇ.ਸੀ. ਇੰਟਰਨੈਸ਼ਨਲ ਸਕੂਲ, ਜੰਮੂ ਦੀ ਮੈਤਰੀ ਮੇਹਤਾ ਅਤੇ ਪਰਲ ਮੋਨੂ ਨੇ ਦੂਜਾ ਸਥਾਨ ਅਤੇ ਕੇ.ਸੀ. ਇੰਟਰਨੈਸ਼ਨਲ ਸਕੂਲ, ਜੰਮੂ ਦੇ ਵਰਧਾਨ ਸ਼ਰਮਾ, ਮਾਨਯਾ ਸ਼ਰਮਾ ਦੇ ਸੀਆ ਅਰੋੜਾ, ਅਤੇ ਓਮ ਪ੍ਰਕਾਸ਼ ਬੰਸਲ ਮਾਡਰਨ ਸਕੂਲ, ਮੰਡੀ ਗੋਬਿੰਦਗੜ੍ਹ ਦੀ ਸਮਰੀਧੀ ਗੋਇਲ ਨੇ ਤੀਜਾ ਸਥਾਨ ਹਾਸਿਲ ਕੀਤਾ।
ਕਾਲਜ ਵਰਗ: ਸਰਕਾਰੀ ਕਾਲਜ ਆਫ਼ ਕਾਮਰਸ ਐਂਡ ਐਡਮਿਨੀਸਟ੍ਰੇਸ਼ਨ, ਚੰਡੀਗੜ੍ਹ ਦੀ ਗਿੰਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਪਬਲਿਕ ਕਾਲਜ, ਸਮਾਣਾ ਦੀ ਗੁੰਜਨ, ਯੂਨੀਵਰਸਿਟੀ ਆਫ਼ ਲਖਨਊ ਦੀ ਸ਼ੀਤਲ ਆਨੰਦ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਰਿੱਧੀ ਮਿੱਤਲ ਅਤੇ ਇਸ਼ਾਂਤ ਅਰੋੜਾ, ਪੀ.ਐਮ.ਐਨ., ਰਾਜਪੁਰਾ ਦੀ ਤ੍ਰਿਪਤਾ ਰਾਣੀ, ਅਤੇ ਮਹਾਰੀਸ਼ੀ ਮਾਕੰਡੇਸ਼ਵਰ ਯੂਨੀਵਰਸਿਟੀ, ਮੁਲਾਨਾ ਦੀ ਗੁਰਲੀਨ ਕੌਰ ਨੇ ਦੂਜਾ ਅਤੇ ਸਰਕਾਰੀ ਗਰਲਜ਼ ਕਾਲਜ, ਪਟਿਆਲਾ ਦੀ ਨੇਹਾ ਅਤੇ ਜਪਨੀਤ ਕੌਰ ਅਤੇ ਸਰਕਾਰੀ ਸਟੇਟ ਕਾਲਜ, ਪਟਿਆਲਾ ਦੀ ਗੁਰਨੂਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਤੇ ਪ੍ਰਸਤੁਤ ਕੀਤੇ ਪੋਸਟਰਾਂ ਰਾਹੀਂ ਵਿਦਿਆਰਥੀਆਂ ਨੇ ਆਮ ਪਬਲਿਕ ਨੂੰ ਮਾਸਕ ਪਾਉਣ, ਵਾਰ-ਵਾਰ ਹੱਥਾਂ ਦੀ ਸਫ਼ਾਈ ਕਰਨ ਅਤੇ ਪਬਲਿਕ ਸਥਾਨਾਂ ਤੇ ਘੱਟੋ-ਘੱਟ ਦੋ ਫੁੱਟ ਦੀ ਦੂਰੀ ਬਣਾਈ ਰੱਖਣ ਦੀ ਪ੍ਰੇਰਣਾ ਦਿੱਤੀ। ਵਿਦਿਆਰਥੀਆਂ ਨੇ ਇਸ ਬੀਮਾਰੀ ਦਾ ਕੋਈ ਲੱਛਣ ਹੋਣ ਦੀ ਸੂਰਤ ਵਿੱਚ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰਨ ਦੇ ਮਸ਼ਵਰੇ ਸਬੰਧੀ ਵੀ ਆਪਣੇ ਪੋਸਟਰਾਂ ਵਿੱਚ ਸਲਾਹ ਦਿੱਤੀ। ਇਸ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਪ੍ਰੋ. ਜਗਦੀਪ ਕੌਰ, ਡਾ. ਹਰਮੋਹਨ ਸ਼ਰਮਾ, ਪ੍ਰੋ. ਪੂਨਮ ਸ਼ਰਮਾ ਅਤੇ ਡਾ. ਵੀਨੂ ਜੈਨ ਨੇ ਨਿਭਾਈ। ਇਸ ਮੁਕਾਬਲੇ ਨੂੰ ਤਕਨੀਕੀ ਪੱਖਾਂ ਤੋਂ ਸਫ਼ਲ ਬਣਾਉਣ ਵਿੱਚ ਡਾ. ਰੋਹਿਤ ਸਚਦੇਵਾ ਦਾ ਖ਼ਾਸ ਯੋਗਦਾਨ ਰਿਹਾ।